Skip to main content
Body

Punjabi ਪੰਜਾਬੀ

ਅਸੀਂ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ ਕਿ ਇਹ ਅਨੁਵਾਦਿਤ ਪੰਨੇ ਸਹੀ ਹਨ। ਜੇਕਰ ਤੁਹਾਨੂੰ ਕੋਈ ਗਲਤੀ ਨਜ਼ਰ ਆਉਂਦੀ ਹੈ, ਤਾਂ ਕਿਰਪਾ ਕਰਕੇ ਸਾਨੂੰ nationalofficeforchildsafety@ag.gov.au 'ਤੇ ਈਮੇਲ ਕਰਕੇ ਦੱਸੋ।.

ਆਸਟ੍ਰੇਲੀਆ ਦੇ ਹਰ 4 ਵਿੱਚੋਂ 1 ਬਾਲਗ ਨੇ ਬਾਲ ਜਿਨਸੀ ਸ਼ੋਸ਼ਣ ਦਾ ਅਨੁਭਵ ਕੀਤਾ ਹੈ।

ਇਹ ਪਰਿਵਾਰਾਂ ਦੇ ਅੰਦਰ, ਹੋਰ ਲੋਕਾਂ ਦੁਆਰਾ ਕੀਤਾ ਜਾ ਸਕਦਾ ਹੈ ਜੋ ਬੱਚੇ ਜਾਂ ਕਿਸ਼ੋਰ ਵਿਅਕਤੀ ਨੂੰ ਜਾਣਦੇ ਹੋਣ ਜਾਂ ਨਹੀਂ ਜਾਣਦੇ ਹਨ, ਸੰਸਥਾਵਾਂ ਵਿੱਚ (ਜਿਵੇਂ ਕਿ ਚਾਈਲਡ ਕੇਅਰ, ਸਕੂਲ, ਸਪੋਰਟਸ ਕਲੱਬ) ਅਤੇ ਆਨਲਾਈਨ।

ਬਾਲ ਜਿਨਸੀ ਸ਼ੋਸ਼ਣ ਦੇ ਇੱਕ ਵਿਅਕਤੀ ਦੇ ਜੀਵਨ ਭਰ ਵਿੱਚ ਡੂੰਘੇ, ਲੰਬੇ ਸਮੇਂ ਦੇ ਪ੍ਰਭਾਵ ਪੈ ਸਕਦੇ ਹਨ, ਜਿਸ ਵਿੱਚ ਉਸਦੀ ਸਰੀਰਕ ਅਤੇ ਮਾਨਸਿਕ ਸਿਹਤ, ਸਿੱਖਿਆ, ਰੁਜ਼ਗਾਰ ਅਤੇ ਰਿਸ਼ਤੇ ਸ਼ਾਮਲ ਹਨ।

ਆਓ ਬੱਚਿਆਂ ਦੇ ਜਿਨਸੀ ਸ਼ੋਸ਼ਣ ਨੂੰ ਖਤਮ ਕਰੀਏ, ਵਨ ਟਾਕ ਐਟ ਏ ਟਾਈਮ (ਇੱਕ ਸਮੇਂ ਤੇ ਇੱਕ ਹੀ ਗੱਲ)

ਬਾਲ ਜਿਨਸੀ ਸ਼ੋਸ਼ਣ ਗੱਲ ਕਰਨ ਲਈ ਇੱਕ ਮੁਸ਼ਕਲ ਵਿਸ਼ਾ ਹੈ। 

ਭਾਵੇਂ ਅਸੀਂ ਸੋਚਦੇ ਹਾਂ ਕਿ ਸਾਨੂੰ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ, ਸਾਡੇ ਵਿੱਚੋਂ ਜ਼ਿਆਦਾਤਰ ਨਹੀਂ ਜਾਣਦੇ ਕਿ ਕਿਵੇਂ ਸ਼ੁਰੂ ਕਰਨੀ ਹੈ।

ਪਰ ਗੱਲਬਾਤ ਵਿੱਚ ਬਾਲ ਜਿਨਸੀ ਸ਼ੋਸ਼ਣ ਨੂੰ ਰੋਕਣ ਦੀ ਸਮਰੱਥਾ ਹੈ।

ਤੁਸੀਂ ਆਪਣੇ ਬੱਚਿਆਂ ਅਤੇ ਆਲੇ-ਦੁਆਲੇ ਦੇ ਹੋਰ ਬਾਲਗਾਂ ਨਾਲ ਗੱਲਬਾਤ ਕਰਨ ਲਈ ਸਹੀ ਵਿਅਕਤੀ ਹੋ। ਹੋ ਸਕਦਾ ਹੈ ਕਿ ਤੁਸੀਂ ਇਸ ਵਿਸ਼ੇ ਦੇ ਮਾਹਰ ਨਾ ਵੀ ਹੋਵੋ ਪਰ ਤੁਹਾਡੇ ਜੀਵਨ ਵਿੱਚਲੇ ਬੱਚਿਆਂ ਨੂੰ ਤੁਹਾਡੇ ਨਾਲੋਂ ਬਿਹਤਰ ਕੋਈ ਨਹੀਂ ਜਾਣਦਾ। ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀ ਹੁੰਦਾ ਹੈ, ਇਹ ਕਿੱਥੇ ਅਤੇ ਕਿਵੇਂ ਹੁੰਦਾ ਹੈ ਅਤੇ ਤੁਸੀਂ ਆਪਣੇ ਜੀਵਨ ਵਿੱਚ ਬੱਚਿਆਂ ਦੀ ਸੁਰੱਖਿਆ ਕਿਵੇਂ ਕਰ ਸਕਦੇ ਹੋ, ਇਸ ਬਾਰੇ ਸਿੱਖ ਕੇ ਸ਼ੁਰੂਆਤ ਕਰੋ।

ਤੁਹਾਡੀ ਮਦਦ ਕਰਨ ਲਈ ਤੁਹਾਡੀ ਤਰਜੀਹੀ ਭਾਸ਼ਾ ਵਿੱਚ ਸਾਧਨ ਅਤੇ ਗਾਈਡਾਂ ਉਪਲੱਬਧ ਹਨ।

ਅਨੁਵਾਦਿਤ ਸਾਧਨ ਅਤੇ ਗਾਈਡਾਂ

ਬਾਲ ਜਿਨਸੀ ਸ਼ੋਸ਼ਣ: ਤੱਥ ਪ੍ਰਾਪਤ ਕਰੋ – Child sexual abuse: Get the facts - Punjabi

ਇਹ ਤੱਥ ਸ਼ੀਟ ਬਾਲ ਜਿਨਸੀ ਸ਼ੋਸ਼ਣ ਬਾਰੇ ਹੋਰ ਜਾਣਨ ਲਈ ਜਾਣਕਾਰੀ ਅਤੇ ਅੰਕੜੇ ਪ੍ਰਦਾਨ ਕਰਦੀ ਹੈ। ਇਹ ਆਮ ਝੂਠ ਅਤੇ ਗਲਤ ਧਾਰਨਾਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੀ ਹੈ, ਅਤੇ ਲੋਕਾਂ ਦੀ ਇਹ ਸਮਝਣ ਵਿੱਚ ਮਦਦ ਕਰਦੀ ਹੈ ਕਿ ਉਹ ਬੱਚਿਆਂ ਅਤੇ ਕਿਸ਼ੋਰ ਬਾਲਗਾਂ ਦੀ ਸੁਰੱਖਿਆ ਵਿੱਚ ਕੀ ਭੂਮਿਕਾ ਨਿਭਾਅ ਸਕਦੇ ਹਨ।

ਪ੍ਰੀਸਕੂਲ ਵਾਲੇ ਬੱਚਿਆਂ ਨਾਲ ਗੱਲਬਾਤ ਲਈ ਟੂਲਕਿੱਟ – Conversation toolkit preschool – Punjabi

ਇਹ ਗਾਈਡ ਤੁਹਾਨੂੰ ਉਦਾਹਰਣਾਂ ਦਿੰਦੀ ਹੈ ਕਿ 0 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਨਾਲ ਜਿਨਸੀ ਸ਼ੋਸ਼ਣ ਬਾਰੇ ਗੱਲਬਾਤ ਕਿਵੇਂ ਸ਼ੁਰੂ ਕਰਨੀ ਹੈ।

ਪ੍ਰਾਇਮਰੀ ਸਕੂਲ ਵਾਲੇ ਬੱਚਿਆਂ ਨਾਲ ਗੱਲਬਾਤ ਲਈ ਟੂਲਕਿੱਟ – Conversation toolkit primary school - Punjabi

ਇਹ ਗਾਈਡ ਤੁਹਾਨੂੰ ਉਦਾਹਰਣਾਂ ਦਿੰਦੀ ਹੈ ਕਿ 6 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਨਾਲ ਜਿਨਸੀ ਸ਼ੋਸ਼ਣ ਬਾਰੇ ਗੱਲਬਾਤ ਕਿਵੇਂ ਸ਼ੁਰੂ ਕਰਨੀ ਹੈ।

ਕਿਸ਼ੋਰ ਬੱਚਿਆਂ ਨਾਲ ਗੱਲਬਾਤ ਲਈ ਟੂਲਕਿੱਟ – Conversation toolkit teenagers – Punjabi

ਇਹ ਗਾਈਡ ਤੁਹਾਨੂੰ ਉਦਾਹਰਣਾਂ ਦਿੰਦੀ ਹੈ ਕਿ 12 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਨਾਲ ਜਿਨਸੀ ਸ਼ੋਸ਼ਣ ਬਾਰੇ ਗੱਲਬਾਤ ਕਿਵੇਂ ਸ਼ੁਰੂ ਕਰਨੀ ਹੈ।

ਮੇਰੀ ਸੁਪਰਹੀਰੋ ਜਿਹੀ ਆਵਾਜ਼ – My superhero voice - Punjabi

“ਮੇਰੀ ਸੁਪਰਹੀਰੋ ਜਿਹੀ ਆਵਾਜ਼” ਇੱਕ ਉਮਰ-ਮੁਤਾਬਕ ਕਹਾਣੀ ਦੀ ਕਿਤਾਬ ਹੈ ਜੋ ਬੱਚਿਆਂ ਅਤੇ ਨੌਜਵਾਨਾਂ ਦੇ ਨਾਲ ਬਾਲ ਜਿਨਸੀ ਸ਼ੋਸ਼ਣ ਨੂੰ ਰੋਕਣ ਬਾਰੇ ਗੱਲਬਾਤ ਕਰਨ ਲਈ ਮਾਪਿਆਂ, ਦੇਖਭਾਲ ਕਰਨ ਵਾਲਿਆਂ ਅਤੇ ਸਾਰਿਆਂ ਸਭਿਆਚਾਰਾਂ ਅਤੇ ਪਿਛੋਕੜਾਂ ਦੇ ਹੋਰ ਬਾਲਗਾਂ ਦੀ ਮੱਦਦ ਕਰਦੀ ਹੈ।

ਬਾਲ ਜਿਨਸੀ ਸ਼ੋਸ਼ਣ ਦੀ ਰਿਪੋਰਟਿੰਗ ਲਈ ਮੀਡੀਆ ਗਾਈਡ – Media guides - Punjabi

ਇਹ ਗਾਈਡਾਂ ਬਾਲ ਜਿਨਸੀ ਸ਼ੋਸ਼ਣਬਾਰੇ ਰਿਪੋਰਟਿੰਗ ਕਰਦੇ ਸਮੇਂ ਮੀਡੀਆਪੇਸ਼ੇਵਰਾਂ ਦੀ ਸਹਾਇਤਾ ਕਰਨਲਈ ਇੱਕ ਵਿਹਾਰਕ ਸਾਧਨਵਜੋਂ ਤਿਆਰ ਕੀਤੀਆਂ ਗਈਆਂਹਨ। ਇਹਨਾਂ ਗਾਈਡਾਂ ਨੂੰ ਮੀਡੀਆ ਨਾਲਗੱਲਬਾਤ ਕਰਨ ਵਿੱਚ ਬਾਲਜਿਨਸੀ ਸ਼ੋਸ਼ਣ ਦਾ ਜੀਵਤ ਅਨੁਭਵਰੱਖਣ ਵਾਲੇ ਲੋਕਾਂ ਦੀਸਹਾਇਤਾ ਕਰਨ ਅਤੇ ਉਨ੍ਹਾਂਨੂੰ ਸ਼ਕਤੀਸ਼ਾਲੀ ਬਣਾਉਣ ਲਈ ਤਿਆਰ ਕੀਤਾਗਿਆ ਹੈ।

ਸੰਸਥਾਵਾਂ ਲਈ ਸ਼ੁਰੂਆਤੀ ਸਵੈ-ਮੁਲਾਂਕਣ ਟੂਲ – Introductory Self-Assessment Tool for Organisations - Punjabi

ਬੱਚਿਆਂਨੂੰ ਜਜ਼ਬਾਤੀ, ਮਾਨਸਿਕ ਅਤੇ ਸਰੀਰਕ ਤੌਰ 'ਤੇ ਸੁਰੱਖਿਆ ਦਾ ਹੱਕ ਹੈ।ਹਰ ਕੋਈ ਬੱਚਿਆਂ ਨੂੰਨੁਕਸਾਨ ਤੋਂ ਸੁਰੱਖਿਅਤ ਕਰਨਵਿੱਚ ਭੂਮਿਕਾ ਨਿਭਾਂਦਾ ਹੈ। ਨੁਕਸਾਨ ਕਈਤਰ੍ਹਾਂ ਦੇ ਹੋ ਸਕਦੇਹਨ, ਜਿਵੇਂ ਕਿ ਸਰੀਰਕ ਖਤਰਿਆਂਦਾ ਸਾਹਮਣਾ ਕਰਨਾ, ਹਾਦਸਿਆਂ ਵਿੱਚ ਸੱਟ ਲੱਗਣਾ, ਧੱਕੇਸ਼ਾਹੀ, ਅਣਗਹਿਲੀ, ਭਾਵਨਾਤਮਕ ਬਦਸਲੂਕੀ, ਸਰੀਰਕ ਸ਼ੋਸ਼ਣ ਅਤੇ ਜਿਨਸੀ ਸ਼ੋਸ਼ਣ।

ਉਹ ਸੰਸਥਾਵਾਂ ਜੋ ਬੱਚਿਆਂ ਨੂੰਸੇਵਾਵਾਂ ਪ੍ਰਦਾਨ ਕਰਦੀਆਂ ਹਨ ਜਾਂ ਉਨ੍ਹਾਂਨਾਲ ਕੰਮ ਕਰਦੀਆਂ ਹਨ — ਚਾਹੇ ਸਟਾਫ ਜਾਂ ਵਲੰਟੀਅਰਾਂਦੁਆਰਾ ਚਲਾਈਆਂ ਜਾਂਦੀਆਂ ਹੋਣ — ਉਨ੍ਹਾਂ ਉੱਤੇ ਬੱਚਿਆਂ ਨੂੰਸੁਰੱਖਿਅਤ ਰੱਖਣ ਅਤੇ ਉਨ੍ਹਾਂਦੇ ਅਧਿਕਾਰਾਂ ਦਾ ਸਤਿਕਾਰ ਕਰਨਦੀ ਜ਼ਿੰਮੇਵਾਰੀ ਹੈ।

ਬਾਲ ਸੁਰੱਖਿਅਤ ਸੰਸਥਾਵਾਂ: ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਲਈ ਗਾਈਡ – The National Principles, Guide for Parents and Carers - Punjabi

ਮਾਪਿਆਂਜਾਂ ਦੇਖਭਾਲਕਰਤਾ ਦੇ ਰੂਪ ਵਿੱਚਤੁਸੀਂ ਕਈ ਤਰ੍ਹਾਂ ਦੀਆਂਸੰਸਥਾਵਾਂ ਦਾ ਅਨੁਭਵ ਕਰੋਗੇਜਿੱਥੇ ਬੱਚਿਆਂ ਦੀ ਦੇਖਭਾਲ ਕੀਤੀਜਾਂਦੀ ਹੈ, ਉਹ ਖੇਡਦੇਹਨ, ਸਿੱਖਦੇ ਹਨ, ਨਵੇਂ ਹੁਨਰਵਿਕਸਿਤ ਕਰਦੇ ਹਨ ਅਤੇਹੋਰ ਬੱਚਿਆਂ ਅਤੇ ਬਾਲਗਾਂ ਨੂੰਮਿਲਦੇ ਹਨ।

ਇਹ ਗਾਈਡ ਤੁਹਾਨੂੰ ਇਸਬਾਰੇ ਸੋਚਣ ਵਿੱਚ ਮਦਦਕਰੇਗੀ ਕਿ ਹਰ ਸੰਸਥਾਕਿਵੇਂ ਕੰਮ ਕਰਦੀ ਹੈਅਤੇ ਬੱਚਿਆਂ ਦੀ ਸੁਰੱਖਿਆ ਅਤੇਤੰਦਰੁਸਤੀ ਲਈ ਇਸਦੇ ਪ੍ਰਬੰਧਕਿਵੇਂ ਹਨ।

ਬੋਲ — ਬੱਚਿਆਂ ਅਤੇ ਨੌਜਵਾਨਾਂ ਲਈ ਸਰੋਤ – Speak up and make a complaint - Punjabi

ਤੁਹਾਡੇਕੋਲ ਅਧਿਕਾਰ ਹਨ!

ਜੇ ਤੁਹਾਡੇ ਨਾਲ ਠੀਕ ਢੰਗਨਾਲ ਵਰਤਾਓ ਨਹੀਂ ਕੀਤਾ ਜਾਰਿਹਾ ਅਤੇ ਤੁਸੀਂ ਦੁਖੀਹੋ ਜਾਂ ਖੁਸ਼ ਨਹੀਂਹੋ, ਤਾਂ ਉਸ ਬਾਰੇਗੱਲ ਕਰਨਾ (ਬੋਲਣਾ) ਹਮੇਸ਼ਾਂ ਠੀਕ ਹੈ।

ਬਾਲ ਸੁਰੱਖਿਅਤ ਸੰਸਥਾਵਾਂ ਲਈ ਰਾਸ਼ਟਰੀ ਸਿਧਾਂਤ – National Principles for Child Safe Organisations - Punjabi

ਰਾਇਲਕਮਿਸ਼ਨ ਦੁਆਰਾ ਬੱਚਿਆਂ ਦੇ ਅਧਿਕਾਰਾਂ ਦੇਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਅਤੇਮਿਆਰਾਂ 'ਤੇ ਆਧਾਰਿਤ ਕੌਮੀਸਿਧਾਂਤ ਇਸ ਤਰ੍ਹਾਂ ਤਿਆਰਕੀਤੇ ਗਏ ਹਨ ਕਿਸੰਸਥਾਵਾਂ ਵਿੱਚ ਪਰਿਵਾਰਾਂ ਅਤੇਸਮੁਦਾਇਆਂ ਨੂੰ ਬਾਲ-ਸੁਰੱਖਿਆਅਤੇ ਤੰਦਰੁਸਤੀ ਦੇਣ ਅਤੇ ਸਮਰੱਥਬਣਾਉਣ ਵਿੱਚ ਮਦਦ ਮਿਲੇ, ਤਾਂ ਜੋ ਭਵਿੱਖ ਵਿੱਚਨੁਕਸਾਨ ਤੋਂ ਬਚਿਆ ਜਾਸਕੇ।

ਸੰਸਥਾਵਾਂਦੀਆਂ ਕਿਸਮਾਂ, ਆਕਾਰਾਂ ਅਤੇ ਸਮਰੱਥਾਵਾਂ ਵਿੱਚਵੱਖਰੇਪਣ ਨੂੰ ਧਿਆਨ ਵਿੱਚਰੱਖਦੇ ਹੋਏ, ਕੌਮੀ ਸਿਧਾਂਤ 10 ਉੱਚ-ਪੱਧਰੀ ਤੱਤ ਦਰਸਾਉਂਦੇ ਹਨਜੋ ਬੱਚਿਆਂ ਲਈ ਸੁਰੱਖਿਅਤ ਸੰਸਥਾਬਣਾਉਣ ਦੇ ਮੂਲ ਅਧਾਰਹਨ।

ਟਿੱਪਣੀਆਂ


1. ਮੈਥਿਊਜ਼ ਬੀ, ਪੈਸੇਲਾ ਆਰ.ਈ., ਸਕਾਟ ਜੇ.ਜੀ., ਏਟ ਅਲ 2023, 'ਆਸਟ੍ਰੇਲੀਆ ਵਿੱਚ ਬੱਚਿਆਂ ਨਾਲ ਦੁਰਵਿਹਾਰ ਦਾ ਪ੍ਰਚਲਨ: ਇੱਕ ਰਾਸ਼ਟਰੀ ਸਰਵੇਖਣ ਤੋਂ ਖੋਜ', ਦ ਮੈਡੀਕਲ ਜਰਨਲ ਆਫ਼ ਆਸਟ੍ਰੇਲੀਆ, 218

If you or a child are in immediate danger, call Triple Zero (000).

Information on reporting child safety concerns can be found on our Make a report page.

Get support

The information on this website may bring up strong feelings and questions for many people. There are many services available to assist you. A detailed list of support services is available on our Get support page.